OASIS ਦੀ ਵੈੱਬ-ਸਾਈਟ 'ਤੇ ਤੁਹਾਡਾ ਸਵਾਗਤ ਹੈ।
ਇਹ ਜਾਂਚ ਅਤੇ ਰੈਫ਼ਰਲ ਦਾ ਇੱਕ ਪ੍ਰੋਗਰਾਮ ਹੈ ਜਿਸ ਰਾਹੀਂ ਔਸਟੀਓਆਰਥਰਾਈਟਿਸ ਨਾਲ ਪੀੜਤ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਤਾਂ ਜੋ ਉਹ ਬੀਮਾਰੀ ਦੇ ਕਿਸੇ ਵੀ ਮੋੜ 'ਤੇ ਆਪਣੀ ਸਵੈ- ਸੰਭਾਲ ਅਤੇ ਸਹਾਰਾ ਦੇਣ ਵਾਲਿਆਂ ਸੇਵਾਵਾਂ ਤੱਕ ਪਹੁੰਚ ਕਰ ਸਕਣ।
OASIS, ਔਸਟੀਓਆਰਥਰਾਈਟਿਸ ਨਾਲ ਪੀੜਤ ਹਰ ਵਿਅਕਤੀ ਦੀ ਮੱਦਦ ਕਰਨ ਲਈ ਵਚਨਬੱਧ ਹੈ ਭਾਵੇਂ ਉਹ ਕੋਈ ਵੀ ਭਾਸ਼ਾ ਬੋਲਦੇ ਹੋਣ। ਹੋ ਸਕਦਾ ਹੈ ਕਿ ਸਾਡਾ ਸਟਾਫ਼ ਤੁਹਾਡੇ ਨਾਲ ਤੁਹਾਡੀ ਭਾਸ਼ਾ ਵਿੱਚ ਗੱਲ ਨਾ ਕਰ ਸਕੇ ਪਰ ਅਸੀਂ ਤੁਹਾਡੀ ਅਪੋਇੰਟਮੈਂਟ ਲਈ ਦੋ-ਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ। ਹੋਰ ਜਾਣਕਾਰੀ ਲਈ ਕਿਸੇ ਅਜਿਹੇ ਵਿਅਕਤੀ ਨੂੰ ਸਾਨੂੰ ਸੰਪਰਕ (Contact) ਕਰਨ ਲਈ ਕਹੋ ਜਿਹੜਾ ਅੰਗਰੇਜ਼ੀ ਸਮਝੇ।
OASIS ਸੇਵਾਵਾਂ
OASIS ਵੱਲੋਂ ਤੁਹਾਡੀ ਜ਼ਰੂਰਤਾਂ ਦਾ ਅਨੁਮਾਨ ਲਗਾ ਕੇ ਤੁਹਾਨੂੰ ਆਪਣੇ ਔਸਟੀਓਆਰਥਰਾਈਟਿਸ ਦੀ ਕਿਸੇ ਵੀ ਪੜਾਅ ’ਤੇ ਸਵੈ-ਸੰਭਾਲ ਕਰਨ ਲਈ ਲੋੜੀਂਦੇ ਸਾਧਨਾਂ ਬਾਰੇ ਦੱਸਿਆ ਜਾਵੇਗਾ ਅਤੇ ਜਾਣਕਾਰੀ ਦਿੱਤੀ ਜਾਵੇਗੀ।
ਤੁਹਾਡੀ OASIS ਕਲੀਨਿਕ ਅਪੁਆਇੰਟਮੈਂਟ ’ਤੇ ਬਹੁ-ਅਨੁਸ਼ਾਸਨਿਕ ਟੀਮ ਵਲੋਂ:
- ਤੁਹਾਡੀਆਂ ਜ਼ਰੂਰਤਾਂ, ਗਤੀਸ਼ੀਲਤਾ ਅਤੇ ਸਮੁੱਚੀ ਸਿਹਤ ਅਤੇ ਤੰਦਰੁਸਤੀ ਦਾ ਅਨੁਮਾਨ ਲਗਾਇਆ ਜਾਵੇਗਾ
- ਤੁਹਾਡੇ ਲਈ ਨਿਜੀ ਕਾਰਜ ਯੋਜਨਾ ਬਣਾਈ ਜਾਵੇਗੀ ਜਿਸ ਵਿੱਚ ਇਲਾਜ ਅਤੇ ਸਮੇਂ-ਸਮੇਂ ’ਤੇ ਜਾਂਚ ਦੀ ਯੋਜਨਾ ਵੀ ਸ਼ਾਮਲ ਹੈ
- ਤੁਹਾਨੂੰ ਸਹੀ OASIS ਸਿਖਿਅਕ ਸੈਸ਼ਨਾ ਲਈ ਭੇਜਿਆ ਜਾਵੇਗਾ
OASIS ਕਲੀਨਿਕ 'ਤੇ ਅਸੈਸਮੈਂਟ ਅਪੌਇੰਟਮੈਂਟ ਲਈ ਤੁਹਾਨੂੰ ਤੁਹਾਡੇ ਫ਼ੈਮਿਲੀ ਡਾਕਟਰ, ਸਰਜਨ ਜਾਂ ਰੂਮੇਟੋਲੋਜਿਸਟ (ਜੋੜਾਂ ਦੇ ਦਰਦ ਦੇ ਡਾਕਟਰ) ਨੂੰ ਤੁਹਾਡੀ ਸਿਫ਼ਾਰਸ਼ ਕਰਨੀ ਪਵੇਗੀ।
![]() |
OASIS ਰੈਫ਼ਰਲ ਫ਼ਾਰਮ
OASIS Referral |